ਜਲੰਧਰ (ਪੁਨੀਤ) : ਪੰਜਾਬ ਰੋਡਵੇਜ਼-ਪਨਬੱਸ ਦੀਆਂ ਬੱਸਾਂ ਨੂੰ ਬੁੱਧਵਾਰ ਬਾਅਦ ਦੁਪਹਿਰ ਕਈ ਘੰਟੇ ਡੀਜ਼ਲ ਦੀ ਸਪਲਾਈ ਨਹੀਂ ਮਿਲ ਸਕੀ, ਜਿਸ ਕਾਰਨ ਕਾਊਂਟਰਾਂ 'ਤੇ ਖੜ੍ਹੀਆਂ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਬੱਸਾਂ ਦੇ ਕਾਊਂਟਰ ਟਾਈਮ ਮਿਸ ਹੋ ਗਏ, ਜਿਸ ਕਾਰਨ ਵਿਭਾਗ ਨੂੰ ਨੁਕਸਾਨ ਚੁੱਕਣਾ ਪਿਆ। ਇਸ ਸਾਰੀ ਘਟਨਾ ਦੀ 'ਗਾਜ' ਜਲੰਧਰ ਡਿਪੂ-2 ਦੇ ਜੀ. ਐੱਮ. ਵਜੋਂ ਤਾਇਨਾਤ ਰਿਸ਼ੀ ਸ਼ਰਮਾ 'ਤੇ ਡਿੱਗੀ ਹੈ। ਬੀਤੇ ਦਿਨ ਬੱਸਾਂ ਦਾ ਸੰਚਾਲਨ ਪ੍ਰਭਾਵਿਤ ਹੋਣ ਤੋਂ ਅਗਲੇ ਹੀ ਦਿਨ ਅੱਜ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਰਿਸ਼ੀ ਸ਼ਰਮਾ ਨੂੰ ਜਲੰਧਰ ਤੋਂ ਬਦਲ ਕੇ ਤਰਨਤਾਰਨ ਭੇਜ ਦਿੱਤਾ ਗਿਆ। ਉਨ੍ਹਾਂ ਦੀ ਥਾਂ ਨੰਗਲ ਡਿਪੂ ਦੇ ਜੀ. ਐੱਮ. ਰਾਜਪਾਲ ਨੂੰ ਜਲੰਧਰ ਡਿਪੂ-2 ਦੀ ਕਮਾਂਡ ਸੌਂਪੀ ਗਈ ਹੈ।
ਇਹ ਵੀ ਪੜ੍ਹੋ : ਸੂਬੇ 'ਚ ਕਿਸੇ ਵੀ ਕਿਸਾਨ ਦੀ ਨਹੀਂ ਹੋਵੇਗੀ ਗ੍ਰਿਫ਼ਤਾਰੀ : ਹਰਪਾਲ ਚੀਮਾ
ਪਿਛਲੀ ਸਰਕਾਰ ਦੌਰਾਨ ਰਿਸ਼ੀ ਸ਼ਰਮਾ ਨੂੰ ਏ. ਐੱਮ. ਈ. (ਸਹਾਇਕ ਮਕੈਨੀਕਲ ਇੰਜੀਨੀਅਰ) ਦੇ ਅਹੁਦੇ 'ਤੇ ਹੋਣ ਕਰਕੇ ਉਨ੍ਹਾਂ ਨੂੰ ਤਰੱਕੀ ਦੇ ਕੇ ਜਲੰਧਰ ਭੇਜ ਦਿੱਤਾ ਗਿਆ ਸੀ। ਇਸੇ ਤਰ੍ਹਾਂ ਜਲੰਧਰ ਡਿਪੂ-1 'ਚ ਬਤੌਰ ਜੀ. ਐੱਮ. ਤਾਇਨਾਤ ਜਗਰਾਜ ਸਿੰਘ ਨੂੰ ਵੀ ਤਰੱਕੀ ਦੇ ਕੇ ਜੀ. ਐੱਮ. ਵਜੋਂ ਤਾਇਨਾਤ ਕੀਤਾ ਗਿਆ ਹੈ। ਹੁਣ ਸੀਨੀਅਰ ਅਧਿਕਾਰੀ ਗੁਰਸੇਵਕ ਸਿੰਘ ਰਾਜਪਾਲ ਨੂੰ ਡਿਪੂ-2 'ਚ ਤਾਇਨਾਤ ਕੀਤਾ ਗਿਆ ਹੈ, ਉਹ ਅਜਿਹੇ ਸਮੇਂ 'ਚ ਜਲੰਧਰ ਆਏ ਹਨ, ਜਦੋਂ ਵਿਭਾਗ ਦੀ ਵਿੱਤੀ ਹਾਲਤ ਬਹੁਤ ਖਰਾਬ ਹੈ ਅਤੇ ਡੀਜ਼ਲ ਲੈਣ ਲਈ ਬੱਸਾਂ ਦਾ ਕਰਜ਼ਾ ਚੁੱਕਣਾ ਪੈਂਦਾ ਹੈ। ਹੁਣ ਦੇਖਣਾ ਹੈ ਕਿ ਉਹ ਡਿਪੂ-2 ਵਿਚ ਕੀ ਸੁਧਾਰ ਕਰਦੇ ਹਨ।
ਇਹ ਵੀ ਪੜ੍ਹੋ : ਮੋਰਿੰਡਾ ਵਿਖੇ ਵਾਪਰੇ ਦਰਦਨਾਕ ਹਾਦਸੇ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ
ਯੂਨੀਅਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਬੱਸਾਂ ਦੀ ਖਸਤਾ ਹਾਲਤ ਨੂੰ ਲੈ ਕੇ ਕਈ ਵਾਰ ਸੀਨੀਅਰ ਅਧਿਕਾਰੀਆਂ ਦੀ ਜਾਣਕਾਰੀ 'ਚ ਮਾਮਲਾ ਲਿਆਂਦਾ ਗਿਆ ਹੈ ਪਰ ਇਸ ਦੇ ਬਾਵਜੂਦ ਬੱਸਾਂ ਦੀ ਹਾਲਤ ਨੂੰ ਸੁਧਾਰ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਨਾਲ ਯਾਤਰੀਆਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਇਆ ਜਾ ਰਿਹਾ ਹੈ ਕਿਉਂਕਿ ਕਈ ਬੱਸਾਂ ਦੇ ਟਾਇਰਾਂ ਦੀ ਹਾਲਤ ਕਾਫੀ ਖਸਤਾ ਹਾਲ ਹੈ। ਟਾਇਰਾਂ ਕਾਰਨ ਤੇਜ਼ ਰਫ਼ਤਾਰ ਬੱਸਾਂ ਦੇ ਪੰਕਚਰ ਹੋਣ ਨਾਲ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਨਵੇਂ ਟਰਾਂਸਪੋਰਟ ਮੰਤਰੀ ਦੇ ਆਉਣ ਤੋਂ ਬਾਅਦ ਅਧਿਕਾਰੀਆਂ ਦੇ ਤਬਾਦਲਿਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ। ਆਉਣ ਵਾਲੇ ਦਿਨਾਂ 'ਚ ਇਹ ਦੇਖਣਾ ਹੋਵੇਗਾ ਕਿ ਵੱਡੇ ਸਟੇਸ਼ਨਾਂ 'ਤੇ ਅਫ਼ਸਰਾਂ ਦੀਆਂ ਸੀਟਾਂ ਕਿਵੇਂ ਬਦਲੀਆਂ ਜਾਣਗੀਆਂ।
ਇਹ ਵੀ ਪੜ੍ਹੋ : ਇਟਲੀ ਭੇਜਣ ਦੇ ਨਾਂ 'ਤੇ ਟੈਕਸੀ ਡਰਾਈਵਰ ਤੋਂ 4 ਲੱਖ ਰੁਪਏ ਲੈ ਕੇ ਮੁੱਕਰੇ ਮਾਂ-ਬੇਟੇ 'ਤੇ ਕੇਸ ਦਰਜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਲਾਟ ਕੀਤੇ ਪਲਾਟ ਕਾਰਨ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਆਹਲੂਵਾਲੀਆ ਨੂੰ ਸ਼ੋਅਕਾਜ਼ ਨੋਟਿਸ ਜਾਰੀ
NEXT STORY